Patiala Police arrested 12 members of robbers gang along with illegal weapons

HomePunjab News

Patiala Police arrested 12 members of robbers gang along with illegal weapons

Patiala Police arrested 12 members of robbers gang along with illegal weapons ਪਟਿਆਲਾ ਪੁਲਿਸ ਵੱਲੋਂ ਲੁਟੇਰਾਂ ਗਿਰੋਹ ਦੇ 12 ਮੈਬਰ ਨਜਾਇਜ ਅਸਲਾ/ਮਾਰੂ ਹਥਿਆਰਾਂ

Punjab CM Bhagwant Mann letter to Power Minister
Punjab Government invites applications for recruitment of Chairman of Punjab Public Service Commission
No legal action will be taken against encroachers who release government land till May 31: Kuldeep Singh Dhaliwal

Patiala Police arrested 12 members of robbers gang along with illegal weapons

ਪਟਿਆਲਾ ਪੁਲਿਸ ਵੱਲੋਂ ਲੁਟੇਰਾਂ ਗਿਰੋਹ ਦੇ 12 ਮੈਬਰ ਨਜਾਇਜ ਅਸਲਾ/ਮਾਰੂ ਹਥਿਆਰਾਂ ਸਮੇਤ ਕਾਬੂ
12 ਬੋਰ ਰਾਈਫਲ, 315 ਬੋਰ ਪਿਸਤੌਲ, ਚੋਰੀ/ਲੁੱਟ ਕੀਤੇ 14 ਮੋਟਰਸਾਇਕਲ ਅਤੇ ਤੇਜਧਾਰ ਹਥਿਆਰ ਬਰਾਮਦ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਪਾਸੋਂ ਹੋਈ ਲੁੱਟਖੋਹ ਦਾ ਕੇਸ ਟਰੇਸ
ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ ਕਰੀਮੀਨਲ ਵਿਅਕਤੀ ਜੋ ਕਿ ਸੱਟਾ ਮਾਰਕੇ ਲੁੱਟਖੋਹ, ਸਨੈਚਿੰਗ, ਚੋਰੀਆਂ ਆਦਿ ਦੀਆਂ ਵਾਰਦਾਤਾਂ ਕਰਦੇ ਹਨ ਦੇ ਖਿਲਾਫ ਸਪੈਸਲ ਮੁਹਿੰਮ ਚਲਾਈ ਹੋਈ ਸੀ ਇੰਨ੍ਹਾ ਗਿਰੋਹਾਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸ੍ਰੀ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ।ਸੀ.ਆਈ.ਏ.ਪਟਿਆਲਾ ਵੱਲੋਂ 2
ਵੱਖ-ਵੱਖ ਮੁਕੱਦਮੇ ਦਰਜ ਕਰਕੇ ਇੰਨ੍ਹਾ ਗਿਰੋਹ ਦੇ ਕੁਲ 12 ਮੈਬਰਾਂ ਨੂੰ ਅਸਲਾ ਐਮੋਨੀਸਨ ਅਤੇ ਮਾਰੂ ਹਥਿਆਰਾਂ ਸਮੇਤ ਮਿਤੀ 06.06.2023 ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ, ਇੰਨ੍ਹਾ ਦੇ ਖਿਲਾਫ ਪਹਿਲਾ ਵੀ ਲੁੱਟ ਖੋਹ, ਇਰਾਦਾ ਕਤਲ, ਆਦਿ ਸੰਗੀਨ ਧਰਾਵਾਂ ਦੇ ਮੁਕੱਦਮੇ ਦਰਜ ਹਨ ਇੰਨਾ ਦੀ ਗ੍ਰਿਫਤਾਰੀ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨਾਲ ਮਿਤੀ 28.05.2023 ਨੂੰ ਪਟਿਆਲਾ ਰਾਜਪੁਰਾ ਰੋਡ ਪਰ ਦੇਰ ਰਾਤ ਹੋਈ ਲੁੱਟਖੋਹ ਦੀ ਵਾਰਦਾਤ ਟਰੇਸ ਹੋਈ ਹੈ ਅਤੇ ਇਸ ਤੋਂ 30 ਦੇ ਕਰੀਬ ਕੀਤੀਆਂ ਲੁੱਟਖੋਹ ਚੋਰੀ ਦੀਆਂ ਵਾਰਦਾਤਾਂ ਟਰੇਸ ਹੋਈਆਂ ਹਨ : –
ਗ੍ਰਿਫਤਾਰੀ ਅਤੇ ਬ੍ਰਾਮਦਗੀ: – ਜਿੰਨ੍ਹਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਜੋੜੀਆਂ ਸੜਕਾ ਬਲਵੇੜਾ ਪਟਿਆਲਾ ਰੋਡ ਪਰ ਦੋਰਾਨੇ ਨਾਕਾਬੰਦੀ ਗੁਪਤ ਸੂਚਨਾ ਦੇ ਅਧਾਰ ਪਰ 1) ਅਕਾਸਦੀਪ ਸਿੰਘ ਉਰਫ ਬੰਟੀ ਐਮ.ਸੀ, 2) ਲਵਪ੍ਰੀਤ ਸਿੰਘ ਉਰਫ ਸਿਕਾਰੀ, 3) ਹਰਪ੍ਰੀਤ ਸਿੰਘ ਉਰਫ ਯੱਕਾ, 4)ਹਰਮਨਜੀਤ ਸਿੰਘ ਉਰਫ ਚਿੜੀ, 5)ਮੋਨੂੰ ਉਰਫ ਸੂਟਰ, 6) ਜਸਪਿੰਦਰ ਸਿੰਘ ਉਰਫ ਨੂੰ ਤੇਜਧਾਰ ਹਥਿਆਰਾ ਅਤੇ ਨਜਾਇਜ਼ ਅਸਲਾ ਐਮੋਨੀਸਨ ਨਾਲ ਲੈਸ ਹੋਕੇ ਡਕੈਤੀ ਮਾਰਨ ਦੀ ਵਿਉਂਤਬੰਦੀ ਤਹਿਤ ਘੁੰਮਦਿਆਂ ਖਿਲਾਫ ਮੁਕੱਦਮਾ ਨੰਬਰ 45 ਮਿਤੀ 05.06.2023 ਅ/ਧ 399/402 ਹਿੰ:ਦਿੰ: 25/54/59 ਅਸਲਾ ਐਕਟ ਥਾਣਾ ਸਨੋਰ ਦਰਜ ਕੀਤਾ ਗਿਆ ਮਿਤੀ 06.06.2023 ਐਸ.ਆਈ.ਗੁਰਦੀਪ ਸਿੰਘ ਸੀ.ਆਈ.ਏ.ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਨਿਮਨਲਿਖਤ ਵਿਅਕਤੀਆਂ ਨੂੰ ਖਾਸਿਆ ਰੋਡ ਸਨੋਰ ਆਉਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨ੍ਹਾ ਪਾਸੋਂ ਇਕ ਰਾਈਫਲ 12 ਬੋਰ ਸਮੇਤ 4 ਰੋਦ, ਇਕ ਪਿਸਤੋਲ 315 ਬੋਰ ਸਮੇਤ 3 ਰੋਦ, 2 ਦਾਤਰ, 1 ਕ੍ਰਿਪਾਨ, 1 ਰਾਡ ਲੋਹਾ ਅਤੇ 03 ਚੋਰੀ ਅਤੇ ਲੁੱਟ ਦੇ ਮੋਟਰਸਾਇਕਲ ਬਰਾਮਦ ਹੋਏ ਹਨ : –
1)ਅਕਾਸਦੀਪ ਸਿੰਘ ਉਰਫ ਬੰਟੀ ਐਮ.ਸੀ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਪਸਿਆਣਾ
2)ਲਵਪ੍ਰੀਤ ਸਿੰਘ ਉਰਫ ਸਿਕਾਰੀ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਕਾਦਰਾਬਾਦ ਥਾਣਾ ਸਦਰ ਸਮਾਣਾ
3)ਹਰਪ੍ਰੀਤ ਸਿੰਘ ਉਰਫ ਯੱਕਾ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਲਲੋਛੀ ਥਾਣਾ ਸਦਰ ਸਮਾਣਾ
4)ਹਰਮਨਜੀਤ ਸਿੰਘ ਉਰਫ ਚਿੜੀ ਪੁੱਤਰ ਰਘੂਬੀਰ ਸਿੰਘ ਵਾਸੀ ਗਲੀ ਨੰਬਰ 3 ਸੰਗਤਪੁਰਾ ਮੁਹੱਲਾ,ਪਟਿਆਲਾ ਗੇਟ ਨਾਭਾ
5)ਮੋਨੂੰ ਉਰਫ ਸੂਟਰ ਪੁੱਤਰ ਅਸੋਕ ਕੁਮਾਰ ਵਾਸੀ 40 ਨੰਬਰ ਫਾਕਟ ਥੂਹੀ ਰੋਡ ਥਾਣਾ ਸਦਰ ਨਾਭਾ
6)ਜਸਪਿੰਦਰ ਸਿੰਘ ਉਰਫ ਨੰਨੂ ਪੁੱਤਰ ਸੰਗਤਪਾਲ ਸਿੰਘ ਵਾਸੀ 40 ਨੰਬਰ ਫਾਟਕ ਥੂਹੀ ਰੋਡ ਥਾਣਾ ਸਦਰ ਨਾਭਾ
ਇਸੇ ਤਰਾਂ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਪਰ ਪਿੰਡ ਰਾਜਗੜ੍ਹ ਸੰਗਰੂਰ ਪਟਿਆਲਾ ਮੇਨ ਰੋਡ ਪਰ ਪੈਟਰੋਲਿੰਗ ਅਤੇ ਨਾਕਾਬੰਦੀ ਦੌਰਾਨ 1)ਹੈਪੀ ਧੀਮਾਨ, 2) ਸਹਿਜਪ੍ਰੀਤ ਸਿੰਘ ਉਰਫ ਸਹਿਜ,3) ਕਰਨਵੀਰ ਸਿੰਘ 4)ਗੋਪਾਲ ਸਿੰਘ,5)ਜਸਵਿੰਦਰ ਸਿੰਘ ਉਰਫ ਜੱਸ ਭੰਗੂ,6)ਗਗਨਦੀਪ ਸਿੰਘ ਉਰਫ ਗੱਡੂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਘੁੰਮਦੇ ਹਨ ਦੇ ਖਿਲਾਫ ਮੁਕੱਦਮਾ ਨੰਬਰ 87 ਮਿਤੀ 05.06.2023 ਅ/ਧ 379/397/398/401/411/473 ਹਿੰ:ਦਿੰ: ਥਾਣਾ ਪਸਿਆਣਾ ਦਰਜ ਕੀਤਾ ਗਿਆ ਹੈ।ਮਿਤੀ 06.06.2023 ਨੂੰ ਐਸ.ਆਈ.ਜਸਟਿਨ ਸਾਦਿਕ ਸਮੇਤ ਪੁਲਿਸ ਪਾਰਟੀ ਨੇ ਮੈਣ ਚੌਕ ਨੇੜੇ ਬਾਈਪਾਸ ਤੋਂ ਉਪਰੋਕਤ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 1 ਚਾਕੂ, 1 ਕ੍ਰਿਪਾਨ, 1 ਲੋਹਾ ਪਾਇਪ ਅਤੇ ਚੋਰੀਸੁਦਾ 11 ਮੋਟਰਸਾਇਕਲ ਬਰਾਮਦ ਕੀਤੇ ਗਏ
ਹਨ।
1)ਹੈਪੀ ਧੀਮਾਨ ਪੁੱਤਰ ਰਾਜ ਕੁਮਾਰ ਵਾਸੀ ਲਲੋਛੀ ਥਾਣਾ ਸਦਰ ਸਮਾਣਾ
2)ਸਹਿਜਪ੍ਰੀਤ ਸਿੰਘ ਉਰਫ ਸਹਿਜ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਹੁਸੈਨਪੁਰ ਜੋਲਾ ਥਾਣਾ ਸਦਰ ਪਟਿਆਲਾ
3)ਕਰਨਵੀਰ ਸਿੰਘ ਪੁੱਤਰ ਬੰਟੂ ਸਿੰਘ ਵਾਸੀ ਪਿੰਡ ਰਾਜਪੁਰਾ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ
4)ਗੋਪਾਲ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਿੰਡ ਲਲੋਛੀ ਥਾਣਾ ਸਦਰ ਸਮਾਣਾ
5)ਜਸਵਿੰਦਰ ਸਿੰਘ ਉਰਫ ਜੱਸ ਭੰਗੂ ਪੁੱਤਰ ਜਗਤਾਰ ਸਿੰਘ ਵਾਸੀ ਏਕਤਾ ਕਲੋਨੀ ਥੂਹੀ ਰੋਡ ਥਾਣਾ ਸਦਰ ਨਾਭਾ ਗਗਨਦੀਪ ਸਿੰਘ ਉਰਫ ਗੱਡੂ ਪੁੱਤਰ 6)ਬਿਕਰਮਜੀਤ ਸਿੰਘ ਵਾਸੀ ਪਿੰਡ ਨਵਾਂ ਰੱਖੜਾ ਥਾਣਾ ਪਸਿਆਣਾ
ਅਪਰਾਧਿਕ ਪਿਛੋਕੜ ਅਤੇ ਤਰੀਕਾ ਵਾਰਦਾਤ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਉਪਰੋਕਤ ਗ੍ਰਿਫਤਾਰ ਕੀਤੇ ਗਿਰੋਹ ਵਿੱਚ ਸਾਮਲ ਵਿਅਕਤੀਆਂ ਖਿਲਾਫ ਪਹਿਲਾ ਵੀ ਇਰਾਦਾ ਕਤਲ, ਲੁੱਟਖੋਹ, ਸਨੈਚਿੰਗ ਤੇ ਚੋਰੀ ਆਦਿ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਗ੍ਰਿਫਤਾਰ ਹੋਕੇ ਜੇਲ ਜਾ ਚੁੱਕੇ ਹਨ ਜੋ ਇਹ ਗਿਰੋਹ ਦੇ ਮੈਂਬਰ ਮੋਟਰਸਾਇਕਲਾਂ ਪਰ ਸਵਾਰ ਹੋਕੇ ਦੇਰ ਰਾਤ ਨੂੰ ਆਮ ਪਬਲਿਕ ਨੂੰ (ਖਾਸਤੌਰ ਪਰ ਸੁੰਨੀਆਂ ਰਾਹਾਂ) ਪਰ ਨਿਸਾਨਾ ਬਣਾਉਂਦੇ ਹਨ ਜਿੰਨ੍ਹਾ ਦੇ ਸਿਰ ਪਰ ਜਾਂ ਜਿਸਮ ਤੇ ਸੱਟਾਂ ਮਾਰਕੇ ਜਾਂ ਅਸਲਾ ਦਿਖਾਕੇ ਪਰਸ, ਮੋਬਾਇਲ ਫੋਨ ਅਤੇ ਮੋਟਰਸਾਇਕਲ ਵਗੈਰਾ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ ।ਇਸ ਗਿਰੋਹ ਵੱਲੋਂ ਪਿਛਲੇ 2-3 ਮਹੀਨਿਆ ਦੋਰਾਨ ਛੋਟੀ ਬਰਾਦਰੀ, ਰਜਿੰਦਰਾ ਹਸਪਤਾਲ ਦੇ ਬਾਹਰਲਾ ਏਰੀਆਂ, ਬੱਸ ਸਟੈਂਡ ਦੇ ਬਾਹਰੋ ਅਤੇ ਸਰਹਿੰਦ ਰੋਡ, ਰਾਜਪੁਰਾ ਰੋਡ ਆਦਿ ਤੋਂ ਮੋਟਰਸਾਇਕਲ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ ਜਿਸ ਦੇ ਤਹਿਤ ਇਸ ਗਿਰੋਹ ਪਾਸੋਂ ਚੋਰੀਸੁਦਾ 14 ਮੋਟਰਸਾਇਕਲ ਬਰਾਮਦ ਹੋਏ ਹਨ। ਕੁਲ ਬਰਾਮਦਗੀ : ਇਕ ਰਾਈਫਲ 12 ਬੋਰ ਸਮੇਤ 4 ਰੋਦ, ਇਕ ਪਿਸਤੋਲ 315 ਬੋਰ ਸਮੇਤ 2 ਰੋਦ, 14 ਮੋਟਰਸਾਇਕਲ, ਚਾਦੀ ਦੀ ਚੈਨ/ਕੜਾ, ਅਤੇ & ਤੇਜਧਾਰ ਹਥਿਆਰ (ਦਾਤਰ, ਕਿਰਪਾਨਾ,ਰਾਡ ਲੋਹਾ,ਛੁਰੇ) ਆਦਿ ਬਰਾਮਦ ਹੋਏ ਹਨ।
ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਉਪਰੋਕਤ ਦੋਸੀਆਨ ਨੂੰ ਅੱਜ ਮਿਤੀ 07.06.2023 ਨੂੰ ਪੇਸ ਅਦਾਲਤ ਕਰਕੇ ਇੰਨ੍ਹਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇੰਨ੍ਹਾ ਗਿਰੋਹਾਂ ਦੇ ਗ੍ਰਿਫਤਾਰ ਹੋਣ ਨਾਲ ਜਿਲ੍ਹਾ ਪਟਿਆਲਾ ਵਿੱਚ ਲੁੱਟਖੋਹ, ਸਨੈਚਿੰਗ ਅਤੇ ਚੋਰੀ ਦੇ ਕਈ ਮਸਲੇ ਸੁਲਝ ਗਏ ਹਨ।

COMMENTS

WORDPRESS: 0
DISQUS: 0